ਦਿਲ ਦੇ ਨਾਂ ਭੇਤ ਦਈਂ ਕਦਰਾਂ ਨਈਂ ਰਹਿਣੀਆਂ
ਬੇਫਿਕਰਾ ਨਾਂ ਹੋਵੀਂ ਤੈਨੂੰ ਖਬਰਾਂ ਨਈਂ ਰਹਿਣੀਆਂ
ਬਹੁਤਾ ਉੱਚਾ ਨਾਂ ਤੂੰ ਉੱਡੀਂ ਏਹਨਾਂ ਸੁੱਟ ਲੈਣਾ ਏ
ਤੇਰੇ ਆਪਣਿਆਂ ਹੀ ਵੇ ਤੈਨੰ ਲੁੱਟ ਲੈਣਾ ਏ
ਹਾਂ ਤੇਰੇ ਆਪਣਿਆਂ ਹੀ ਵੇ ਤੈਨੂੰ ਲੁੱਟ ਲੈਣਾ ਏ
..........
ਅੰਦਰੋ ਅੰਦਰੀ ਮੇਰੇ ਤੋਂ ਖਾਰ ਖਾਂਦੇ ਨੇ
ਫਿਰ ਵੀ ਪਤਾ ਨਈਂ ਕਿਉਂ  ਹਾਰ ਜਾਂਦੇ ਨੇ
 ਮੈਂ ਮਾੜਾ ਨਈਂ ਕਹਿੰਦਾ ਕਿਉਂਕਿ ਆਪਣਿਆਂ ਨਾਲ ਹੀ ਬੇੜੇ ਪਾਰ ਜਾਂਦੇ ਨੇ ਇਰਾਦੇ ਬੇਸੱਕ ਜੋ ਵੀ ਹੋਣ


ਡਿੱਗਦੇ ਦੇਖ ਕੇ ਹੱਸਣਾ ਬੜਾ ਸੌਖਾ ਏ
ਮੇਹਣਾ ਮਾਰਨਾ ਤੇ ਤਾਹਨਾ ਕਸਣਾ ਬੜਾ ਸੌਖਾ ਏ
ਆਪਣੇ ਸਭ ਤੋਂ ਨੇੜੇ ਹੁੰਦੇ ਨੇ ਪਰ ਫਿਰ ਵੀ
ਏਹਨਾਂ ਆਪਣਿਆਂ ਦੇ ਦਿਲ ਵਿੱਚ ਰਚਣਾ ਬੜਾ ਔਖਾ ਏ

ਉਹ ਆਪਣਾ ਕਦੇ ਆਪਣਾ ਨਈਂ ਹੁੰਦਾ ਅਹਿਸਾਨ ਜਿਸਨੇ ਗਿਣਾਏ ਹੋਣ 
ਕੁਝ ਐਸੇ ਆਪਣੇ ਹੁੰਦੇ ਨੇ ਜੋ ਬੇਗਾਨਿਆਂ ਵਿੱਚੋਂ ਬਣਾਏ ਹੋਣ

ਮੈਂ ਇਹ ਨਈਂ ਕਹਿੰਦਾ ਕਿ ਮੈਂ ਆਪਣਿਆਂ ਨੂੰ ਮਾੜੇ ਲਿਖ ਕੇ ਕੋਈ ਗੀਤ ਬਣਾ ਦਿੱਤਾ
ਪਰ ਸੱਚ ਦੱਸਾਂ ਮੇਰੇ ਕੁਝ ਕੁ ਤਾਂ ਏਥੋਂ ਤੱਕ ਆਪਣੇ ਨੇ ਜਿੰਨਾਂ ਮੇਰੇ ਲਈ ਆਪਣਾ ਆਪ ਵੀ ਲੁਟਾ ਦਿੱਤਾ


ਕਈ ਆਪਣੇ ਮੈਥੋਂ ਸੜਦੇ ਨੇ 
ਕਈ ਤਾਂ ਵਾਹਲਾ ਈ ਜੱਬ ਲੱਗਦੇ
ਮੁੱਕਦੀ ਗੱਲ ਐ ਕਈ ਆਪਣੇ ਮੈਨੂੰ ਰੱਬ ਲੱਗਦੇ



ਗੁਸਤਾਖੀ ਮੁਆਫ

ਏਥੇ ਹੇਠਾਂ ਹੀ ਕੁਮੈਂਟ ਕਰ ਕੇ ਜਰੂਰ ਦੱਸਣਾ ਕਿੱਦਾਂ ਲੱਗੀ ਸੁਰੂਆਤ

Comments

Post a Comment